ਹਲਕਾ-ਫੁਲਕਾ
ਗੁਪਤਾ ਜੀ ਦੇ ਘਰ ਜੌੜੇ ਬੱਚੇ ਹੋਏ। ਉਨ੍ਹਾਂ ਆਪਣੇ ਵੱਡੇ ਬੇਟੇ ਰਾਜੇਸ਼ ਨੂੰ ਕਿਹਾ, ‘‘ਬੇਟਾ, ਤੂੰ ਸਕੂਲ ਜਾ ਕੇ ਆਪਣੇ ਭਰਾਵਾਂ ਦੇ ਜਨਮ ਬਾਰੇ ਦੱਸੀ, ਤੈਨੂੰ ਅੱਜ ਦੀ ਛੁੱਟੀ ਮਿਲ ਜਾਵੇਗੀ।”
ਬੇਟਾ ਛੁੱਟੀ ਕਰਕੇ ਘਰ ਵਾਪਸ ਆਇਆ ਤਾਂ ਗੁਪਤਾ ਜੀ ਨੇ ਪੁੱਛਿਆ, ‘‘ਦੋਵਾਂ ਭਰਾਵਾਂ ਦੇ ਜਨਮ ਲੈਣ ਬਾਰੇ ਦੱਸ ਦਿੱਤਾ ਸੀ ਨਾ?”
ਬੇਟਾ, ‘‘ਨਹੀਂ ਪਿਤਾ ਜੀ ਅਜੇ ਸਿਰਫ ਇਕ ਭਰਾ ਦੇ ਜਨਮ ਲੈਣ ਬਾਰੇ ਦੱਸਿਆ ਹੈ, ਦੂਜੇ ਬਾਰੇ ਅਗਲੇ ਹਫਤੇ ਦੱਸ ਕੇ ਛੁੱਟੀ ਲੈ ਲਵਾਂਗਾ।”
********
ਇੱਕ ਗਾਹਕ ਨੇ ਖਾਣਾ ਖਾਣ ਤੋਂ ਬਾਅਦ ਵਾਸ਼ ਬੇਸਿਨ ‘ਤੇ ਹੱਥ ਧੋਂਦਿਆਂ ਹੋਟਲ ਦੇ ਮੈਨੇਜਰ ਨੂੰ ਕਿਹਾ, ‘‘ਤੁਹਾਡੇ ਹੋਟਲ ਵਿੱਚ ਸਫਾਈ ਦਾ ਬਹੁਤ ਵਧੀਆ ਪ੍ਰਬੰਧ ਹੈ।”
ਮੈਨੇਜਰ ਖੁਸ਼ ਹੁੰਦਾ ਹੋਇਆ ਬੋਲਿਆ, ‘‘ਜੀ ਸ਼ੁਕਰੀਆ, ਤੁਹਾਨੂੰ ਇੰਨੀ ਜਲਦੀ ਕਿਵੇਂ ਪਤਾ ਲੱਗਾ?”
ਗਾਹਕ, ਵਾਸ਼ ਬੇਸਿਨ ਤੱਕ ਆਉਂਦੇ-ਆਉਂਦੇ ਕਿਸੇ ਨੇ ਮੇਰੀ ਜੇਬ ਸਾਫ ਕਰ ਦਿੱਤੀ।”
********
ਮਨੋਵਿਗਿਆਨ ਦੇ 3 ਪ੍ਰੋਫੈਸਰ ਕਿਸੇ ਥਿਊਰੀ ‘ਤੇ ਬਹਿਸ ਕਰਦਿਆਂ ਪਲੇਟਫਾਰਮ ‘ਤੇ ਗੱਡੀ ਦੀ ਉਡੀਕ ਕਰ ਰਹੇ ਸਨ। ਗੱਡੀ ਦੇ ਪਲੇਟਫਾਰਮ ‘ਤੇ ਆਉਂਦਿਆਂ ਹੀ 2 ਪ੍ਰੋਫੈਸਰ ਛਾਲ ਮਾਰ ਕੇ ਉਸ ਵਿੱਚ ਚੜ੍ਹ ਗਏ ਅਤੇ ਗੱਡੀ ਚੱਲ ਪਈ। ਜਿਹੜਾ ਪ੍ਰੋਫੈਸਰ ਗੱਡੀ ਫੜ ਨਹੀਂ ਸਕਿਆ, ਉਹ ਬਹੁਤ ਪ੍ਰੇਸ਼ਾਨ ਸੀ। ਉਸਨੂੰ ਇੱਕ ਕੁਲੀ ਨੇ ਕਿਹਾ, ‘‘ਸਾਹਬ, ਅਗਲੀ ਗੱਡੀ ‘ਚ ਚਲੇ ਜਾਣਾ।”
ਪ੍ਰੋਫੈਸਰ ਬੋਲਿਆ, ‘‘ਉਹ ਤਾਂ ਠੀਕ ਹੈ, ਪਰ ਉਨ੍ਹਾਂ ਦਾ ਕੀ ਹੋਵੇਗਾ, ਜੋ ਮੈਨੂੰ ਗੱਡੀ ‘ਤ ਚੜ੍ਹਾਉਣ ਆਏ ਸਨ ਅਤੇ ਖੁਦ ਗੱਡੀ ਵਿੱਚ ਚੜ੍ਹ ਗਏ।”