ਕੈਲੇਫੋਰਨੀਆ : ਸਾਬਕਾ ਫੌਜੀ ਅਧਿਕਾਰੀ ਨੇ ਪਰਿਵਾਰ ਦਾ ਕਤਲ ਕਰਕੇ ਖੁਦਕਸ਼ੀ ਕੀਤੀ
ਕਸ਼ਮੀਰ ਵਿੱਚ 1996 ਵਿੱਚ ਇੱਕ ਵਕੀਲ ਦੀ ਹੱਤਿਆ ਦੇ ਮਾਮਲੇ ਵਿੱਚ ਲੌੜੀਂਦੇ ਇੱਕ ਸਾਬਕਾ ਫੌਜੀ ਅਫਸਰ ਨੇ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰ ਕੇ ਆਤਮ ਹੱਤਿਆ ਕਰ ਲਈ ।
ਸਥਾਨਕ ਪੁਲੀਸ ਮੁਤਾਬਿਕ 47 ਸਾਲਾ ਅਵਤਾਰ ਸਿੰਘ ਨੇ ਸੇਲਮਾ ਪੁਲੀਸ ਨੂੰ ਸ਼ਨੀਵਾਰ ਸਵੇਰੇ ਸਵਾ 6 ਵਜੇ
ਫੋਨ ਉਪਰ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦੀ ਜਾਨ ਲੈ ਲਈ ਹੈ ਅਤੇ ਖੁਦ ਨੂੰ ਵੀ ਗੋਲੀ ਮਾਰਨ ਲੱਗਾ ਹੈ।
ਅਵਤਾਰ ਸਿੰਘ ਦਾ ਪਿਛੋਕੜ ਫੌਜ ਨਾਲ ਜੁੜਿਆ ਹੈ ਇਸ ਲਈ ਸਥਾਨਕ ਪੁਲੀਸ ਨੇ ਫਰਿਜ਼ਨੋ ਕਾਊਂਟੀ ਸੇਰਿਫ਼ ਦੇ ਅਧਿਕਾਰੀਆਂ ਦੀ ਮੱਦਦ ਮੰਗੀ ਸੀ । ਅਧਿਕਾਰੀ ਨੇ ਅਵਤਾਰ ਸਿੰਘ ਨਾਲ ਗੱਲ ਕਰਕੇ ਸਮਝਾਉਣ ਦੀ ਕੋਸਿ਼ਸ਼ ਕੀਤੀ ਪਰ ਉਸਨੇ ਫੋਨ ਨਹੀਂ ਚੁੱਕਿਆ ।
ਪੁਲੀਸ ਦੇ ਵਿਸ਼ੇਸ਼ ਦਸਤੇ ਸਵਾਟ (ਐਸ ਡਬਲਿਊ ਏ ਟੀ ) ਨੇ ਅਵਤਾਰ ਸਿੰਘ ਦੇ ਘਰ ਦਾ ਰੋਬੋਟ ਨਾਲ ਮੁਆਇਨਾ ਕਰਨ ਤੋਂ ਬਾਅਦ ਜਿਉਂ ਹੀ ਅੰਦਰ ਗਏ ਤਾਂ ਉਹਨਾ ਨੂੰ ਅਵਤਾਰ ਸਿੰਘ , ਉਸਦੀ ਪਤਨੀ , ਤਿੰਨ ਅਤੇ ਪੰਦਰਾ ਸਾਲ ਦੇ ਦੋ ਬੱਚਿਆਂ ਦੀ ਲਾਸ਼ਾਂ ਮਿਲੀਆਂ ।
ਸਥਾਨਕ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਉਪਰ ਇੱਕ 17 ਸਾਲ ਦਾ ਲੜਕਾ ਵੀ ਜਖ਼ਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਭੇਜਿਆ ਗਿਆ ।
ਹਾਲਾਂਕਿ ਇਸ ਹੱਤਿਆ ਕਾਂਡ ਦਾ ਕਾਰਨ ਪਤਾ ਨਹੀਂ ਚੱਲ ਸਕਿਆ ।
1990 ਵਿੱਚ ਅਵਤਾਰ ਸਿੰਘ ਭਾਰਤੀ ਫੌਜ ਵਿੱਚ ਮੇਜਰ ਦੇ ਅਹੁਦੇ ਤੇ ਤਾਇਨਾਤ ਸਨ ਅਤੇ ਉਹਨਾਂ ਉਪਰ ਸਾਲ 1996 ਵਿੱਚ ਮਨੁੱਖੀ ਅਧਿਕਾਰ ਮਾਮਲਿਆਂ ਦੇ ਵਕੀਲ ਜਲੀਲ ਅੰਦਰਾਂਬੀ ਦੀ ਸ੍ਰੀਨਗਰ ਵਿੱਚ ਹੱਤਿਆ ਕਰਨ ਦਾ ਦੋਸ਼ ਸੀ ।
ਲਾਪਤਾ ਹੋਏ ਅੰਦਰਾਂਬੀ ਦੀ ਲਾਸ਼ 19 ਦਿਨਾਂ ਬਾਅਦ ਸ੍ਰੀਨਗਰ ਦੀ ਇੱਕ ਨਦੀ ਵਿੱਚੋਂ ਮਿਲੀ ਸੀ , ਉਸਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ।
ਇਹ ਦੋਸ਼ ਲੱਗਦੇ ਹੀ ਅਵਤਾਰ ਸਿੰਘ ਅਮਰੀਕਾ ਆ ਗਿਆ ਅਤੇ ਇੱਕ ਟਰਾਂਸਪੋਰਟ ਕੰਪਨੀ ਚਲਾਉਂਦੇ ਸਨ ।
ਫਰਵਰੀ 2011 ਨੂੰ ਅਮਰੀਕਾ ਵਿੱਚ ਉਸਨੂੰ ਆਪਣੀ ਪਤਨੀ ਦੀ ਗਲ ਘੋਟ ਹੱਤਿਆ ਕਰਨ ਕੋਸਿ਼ਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ।
ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਖੁਲਾਸਾ ਹੋਇਆ ਕਿ ਉਹ ਭਾਰਤ ਵਿੱਚ ਵੀ ਕਤਲ ਦੇ ਮਾਮਲੇ ਵਿੱਚ ਵਾਂਟਿਡ ਹੈ।
ਹਾਲਾਂਕਿ ਕਿ ਭਾਰਤੀ ਅਧਿਕਾਰੀ ਨੇ ਅਮਰੀਕਾ ਤੋਂ ਉਸਦੀ ਮੰਗ ਕੀਤੀ ਪਰ ਇਹ ਸਮਝ ਤੋਂ ਬਾਹਰ ਹੈ ਕਿ ਉਹ ਭਾਰਤ ਕਿੳੇੁਂ ਨਹੀਂ ਭੇਜੇ ਗਏ