ਮੱਕੜ ਦੀ ਪ੍ਰਧਾਨਗੀ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ
ਪਟਨਾ ਸਾਹਿਬ ਕਮੇਟੀ ਦੀ ਮੈਂਬਰੀ ਤੋਂ ਬਾਦਲ ਨੇ ਲਿਆ ਅਸਤੀਫ਼ਾ
ਅੰਮ੍ਰਿਤਸਰ, 2 ਜੁਲਾਈ (ਜਸਬੀਰ ਸਿੰਘ): ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਾਤਰ ਸਿੰਘ ਮੱਕੜ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਕੋਲੋ ਪਟਨਾ ਸਾਹਿਬ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਅਸਤੀਫਾ ਲੈ ਕੇ ਕਮੇਟੀ ਨੂੰ ਭੇਜ ਦਿੱਤਾ ਹੈ ਕਿਉਕਿ ਉਹ ਬੀਤੇ ਦਿਨੀ ਕਮੇਟੀ ਵਿੱਚ ਹੋਈ ਇੱਕ ਵਿਅਕਤੀ ਦੀ ਨਾਮਜਦਗੀ ਦੀ ਚੋਣ ਵਿੱਚ ਭਾਗ ਲੈਣ ਅਤੇ ਆਪਣੀ ਵੋਟ ਪਾਉਣ ਨਹੀ ਗਏ ਸਨ ਅਤੇ ਭਾਜਪਾ ਆਗੂ ਸ੍ਰੀ ਸੁਰਿੰਦਰਜੀਤ ਸਿੰਘ ਆਹਲੂਵਾਲੀਆ 9 ਦੇ ਮੁਕਾਬਲੇ ਸਿਰਫ ਚਾਰ ਵੋਟ ਹਾਸਲ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਹਰਵਿੰਦਰ ਸਿੰਘ ਸਰਨਾ ਕੋਲੋ ਬੜੀ ਬੁਰੀ ਤਰ੍ਹਾ ਹਾਰ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੱਕੜ ਦਾ ਅਸਤੀਫਾ ਪਟਨਾ ਸਾਹਿਬ ਕਮੇਟੀ ਕੋਲ ਪੁੱਜ ਗਿਆ ਹੈ ਅਤੇ ਸ੍ਰੀ ਬਾਦਲ ਮਹਿਸੂਸ ਕਰਦੇ ਹਨ ਕਿ ਸ੍ਰੀ ਮੱਕੜ ਨੇ ਆਪਣੀ ਭਾਈਚਾਰਾ ਤੇ ਰਿਸ਼ਤੇਦਾਰੀ ਪਾਲਦਿਆ ਆਪਣੀ ਵੋਟ ਦਾ ਜਾਣ ਬੁੱਝ ਕੇ ਇਸਤੇਮਾਲ ਨਹੀ ਕੀਤਾ ਜਿਸ ਦਾ ਫਾਇਦਾ ਸਰਨਾ ਭਰਾਵਾਂ ਨੂੰ ਪੁੱਿਜਆ ਹੈ। ਚੋਣ ਦੌਰਾਨ ਕੁਲ 14 ਵਿੱਚੋਂ 13 ਵੋਟਰ ਹਾਜ਼ਰ ਸਨ ਅਤੇ ਜਦੋਂ ਵੋਟਿਗ ਹੋਈ ਤਾਂ ਸ੍ਰੀ ਆਹਲੂਵਾਲੀਆ ਨੂੰ ਕੇਵਲ ਚਾਰ ਵੋਟ ਮਿਲੇ ਜਦ ਕਿ ਦਿੱਲੀ ਬੈਠੇ ਸ੍ਰੀ ਸਰਨਾ ਦੇ ਹੱਕ ਵਿੱਚ 9 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਕਾਮਯਾਬ ਕੀਤਾ ਅਤੇ ਨਾਅਰਿਆ ਅਤੇ ਜੈਕਾਰਿਆ ਦੀ ਗੂੰਜ ਵਿੱਚ ਸ੍ਰੀ ਸਰਨਾ ਨੂੰ ਜੇਤੂ ਐਲਾਨ ਦਿੱਤਾ ਜਿਹਨਾਂ ਦੀ ਅਵਾਜ ਚੰਡੀਗੜ੍ਹ ਤੱਕ ਵੀ ਪੁੱਜ ਗਈ ਅਤੇ ਸ੍ਰੀ ਬਾਦਲ ਨੇ ਪਾਰਟੀ ਅਸੂਲਾਂ ਤੇ ਭਾਜਪਾ ਨਾਲ ਰੀਤੇ ਹੋਏ ਕੌਲ ਕਰਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸ੍ਰੀ ਮੱਕੜ ਕੋਲੋ ਤੁਰੰਤ ਅਸਤੀਫਾ ਲੈ ਕੇ ਪਟਨਾ ਸਾਹਿਬ ਕਮੇਟੀ ਨੂੰ ਭੇਜ ਦਿੱਤਾ। ਵਰਨਣਯੋਗ ਹੈ ਕਿ ਅੱਜ ਕਲ੍ਹ ਸ੍ਰੀ ਮੱਕੜ ਆਪਣੇ ਆਕਾ ਤੇ ਮੁੱਖ ਮੰਤਰੀ ਸ੍ਰੀ ਬਾਦਲ ਦੀਆ‘ਗੁੱਡ ਬੁੱਕਸ਼ ’ ਵਿੱਚ ਹੋਣ ਦੀ ਬਜਾਏ ‘ਬੈਡ ਬੁੱਕ’ ਦੇ ਸ਼ਿਕਾਰ ਹਨ ਅਤੇ ਉਹਨਾਂ ਦੀ ਕਿਸਮਤ ਵਿੱਚ ਕੰਮਪਿਊਟਰ ਦੇ ਵਾਇਰਸ ਵਾਂਗ ਸਿਆਸੀ ਵਾਇਰਸ ਆਇਆ ਜਾਪਦਾ ਹੈ।ਉਹਨਾਂ ਨੂੰ ਆਪਣਾ ਤਖਤਾ ਹਿੱਲਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਬਚਾਉਣ ਲਈ ਹੁਣ ਉਹ ਸ੍ਰੀ ਬਾਦਲ ਦਾ ਸਹਾਰਾ ਲੈਣ ਦੀ ਬਜਾਏ ਅਦਾਲਤ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।ਸ਼ੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਸਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ 26 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਸਹਿਜਧਾਰੀ ਤੇ ਮੁੱਦੇ ਤੇ ਹੋਣ ਵਾਲੇ ਸੁਣਾਈ ਦੀ ਤਰੀਕ ਕਿਸੇ ਵੀ ਸੂਰਤ ਵਿੱਚ ਇੱਕ ਹੋਰ ਲਈ ਜਾਵੇ ਤਾਂ ਕਿ ਨਵੰਬਰ ਤੱਕ ਉਹ ਪ੍ਰਧਾਨਗੀ ਦਾ ਅਨੰਦ ਮਾਣਦੇ ਰਹਿ ਸਕਣ। ਸਕੱਤਰ ਨੂੰ ਸ੍ਰੀ ਮੱਕੜ ਨੇ ਇਹ ਵੀ ਹਦਾਇਤ ਕੀਤੀ ਕਿ ਅਜਿਹਾ ਕਰਾਉਣ ਲਈ ਕੋਈ ਨਵਾਂ ਵਕੀਲ ਕਰਨ ਦੀ ਲੋੜ ਹੈ ਤ੍ਯਾਂ ਜਰੂਰ ਕਰ ਲਿਆ ਜਾਵੇ ਅਤੇ ਸ਼੍ਰੀ ਮੱਕੜ ਦੀ ਇਸ ਹੁਸ਼ਿਆਰੀ ਦੀ ਖਬਰ ਵੀ ਸ੍ਰੀ ਬਾਦਲ ਕੋਲ ਪੁੱਜ ਚੁੱਕੀ ਹੈ ਜਿਸ ਕਾਰਨ ਵੀ ਮੱਕੜ ਕੋਲੋ ਪਟਨਾ ਕਮੇਟੀ ਕੋਲੇ ਅਸ਼ਤੀਫਾ ਲਿਆ ਗਿਆ ਹੋ ਸਕਦਾ ਹੈ। ਦਿੱਲੀ ਕਮੇਟੀਦੇ ਸਰਨਾ ਭਰਾ ਇਸ ਮਾਮਲੇ ਵਿੱਚ ਭਾਂਵੇ ਕੁਝ ਵੀ ਬੋਲਣ ਲਈ ਤਿਆਰ ਨਹੀ ਹਨ ਪਰ ਸ੍ਰੀ ਹਰਵਿੰਦਰ ਸਿੰਘ ਸਰਨਾ ਨੇ ਅਸਤੀਫੇ ਦੀ ਪੁਸ਼ਟੀ ਕਰਦਿਆ ਕਿਹਾ ਕਿ ਅਸਤੀਫਾ ਕਮੇਟੀ ਦੇ ਅਧਿਕਾਰੀਆ ਕੋਲ ਪੁੱਜ ਚੁੱਕਾ ਹੈ ਅਤੇ ਅਗਲੀ ਮੀਟਿੰਗ ਵਿੱਚ ਇਸ ਨੂੰ ਪ੍ਰਵਾਨ ਕਰ ਲਿਆ ਜਾਵੇਗਾ।