ਗੁਰੂ ਘਰ ਅਤੇ ਗੁਰੂ ਦੀ ਹਜ਼ੂਰੀ ’ਚ ਕਿਵੇਂ ਬੈਠੀਦਾ, ਭੁੱਲੇ ਅਕਾਲੀ ਆਗੂ
ਲੱਤਾਂ ਲਮਕਾ ਕੇ ਗੁਰੂ ਤੋਂ ਇੱਕ-ਡੇਢ ਫੁੱਟ ਅੱਗੇ ਅਤੇ ਪਿੱਠ ਕਰਨ ’ਚ ਵੀ ਘੌਲ਼ ਨਾ ਕੀਤੀ
ਰੱਬੋਂ ਉ¤ਚੀ 5 ਜੁਲਾਈ – ਗੁਰਦੁਆਰਾ ਸਾਹਿਬ ‘ਚ ਅਤੇ ਗੁਰੂ ਦੀ ਹਜ਼ੂਰੀ ‘ਚ ਸ਼ਰਧਾਲੂ ਭੈਅ ਅਤੇ ਸ਼ਰਧਾ ਨਾਲ ਗੁਰੁ ਦੇ ਸਨਮੁੱਖ ਬੈਠਦੇ ਹਨ। ਗੁਰੂ ਦੀ ਹਜ਼ੂਰੀ ‘ਚ ਕਿਵੇਂ ਬੈਠੀਦਾ ਇਸ ਪ੍ਰਤੀ ਸਿੱਖ ਅਤੇ ਪੰਜਾਬੀ ਪ੍ਰਵਾਰਾਂ ‘ਚ ਬਚਪਨ ਤੋਂ ਹੀ ਸਿਖਾਇਆ ਜਾਦਾ ਹੈ ਕਿ ਗੁਰੁ ਦੇ ਸਨਮੁੱਖ ਭੈਅ ਅਤੇ ਸ਼ਰਧਾ ਨਾਲ ਬੈਠਣਾ ਚਾਹੀਦਾ ਹੈ। ਬੀਤੇ ਦਿਨ ਸੁਤੰਤਰਤਾ ਸੰਗਰਾਮ ਦੇ ਮੋਢੀ ਬਾਬਾ ਮਹਾਰਾਜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੇ ਜੱਦੀ ਨਗਰ ਰੱਬੋਂ ਉ¤ਚੀ ਵਿਖੇ ਹੋਏ ਰਾਜਪੱਧਰੀ ਸਮਾਗਮਾਂ ‘ਚ ਸਮੂਲੀਅਤ ਕਰਨ ਲਈ ਜਦੋਂ ਮੁੱਖ ਮੰਤਰੀ ਸ੍ਰ ਪ੍ਰਕਾਸ ਸਿੰਘ ਬਾਦਲ ਸਟੇਜ ਤੇ ਆਏ ਤਾਂ ਉਹ ਵਡੇਰੀ ਉਮਰ ਅਤੇ ਸਰੀਰਕ ਮਜਬੂਰੀ ਕਾਰਨ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਧਿਆਨ ‘ਚ ਰੱਖਦਿਆਂ ਸਟੇਜ ਦੇ ਇਕ ਸਾਇਡ ਹੋਕੇ ਲੱਤਾਂ ਲਮਕਾ ਕੇ ਇਕ-ਡੇਢ ਫੁੱਟ ਅੱਗੇ ਬੈਠੇ ਅਤੇ ਪਿੱਠ ਕਰਨ ‘ਚ ਵੀ ਘੌਲ ਨਾ ਕੀਤੀ।ਪਰ ਇਲਾਕੇ ਦੇ ਕੁਝ ਅਕਾਲੀ ਆਗੂ ਜੋ ਕਿ ਦੇਖਣ ‘ਚ ਰਿਸ਼ਟਪੁਸ਼ਟ ਦਿਸਦੇ ਸਨ ਉਹ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮਨੋ ਵਿਸਾਰਦੇ ਹੋਏ ਪਿੱਠ ਕਰਕੇ ਬੈਠ ਗਏ।ਜਿਸ ਦੀ ਸੰਗਤਾਂ ‘ਚ ਚਰਚਾ ਸੁਣਨ ਨੂੰ ਮਿਲੀ ਅਤੇ ਸੰਗਤਾਂ ਨੇ ਬਹੁਤ ਹੀ ਬੁਰਾ ਮਨਾਇਆ। ਕੁਝ ਸ਼ਰਧਾਲੂ ਅਜਿਹਾ ਕਹਿੰਦੇ ਵੀ ਸੁਣੇ ਕਿ ਸ੍ਰ ਬਾਦਲ ਦੇ ਅੱਗੇ ਪਿਛੇ ਦਿਸਣ ਵਾਲਿਆ ਦੀ ਇਲਾਕੇ ਅਤੇ ਸਿੱਖੀ ਨੂੰ ਕੀ ਦੇਣ ਹੈ ਜੋ ਸ੍ਰ. ਬਾਦਲ ਬਰਾਬਰ ਬੈਠਣ ਦਾ ਹਿਆਂ ਕਰ ਰਹੇ। ਸੰਗਤਾਂ ‘ਚ ਅਜਿਹਾ ਸੁਣਨ ਨੂੰ ਵੀ ਮਿਲਿਆ ਕੀ ਇਹ ਲੋਕ ਸੰਗਤ ‘ਚ ਨਹੀ ਬੈਠ ਸਕਦੇ ਜਾਂ ਲੋਕਾਂ ‘ਚ ਅਪਣੀ ਅਹਿਮੀਅਤ ਦਰਸਾਉਣ ਅਤੇ ਰੋਅਬ ਦਿਖਾਉਣ ਲਈ ਸ੍ਰ ਬਾਦਲ ਵਰਗੀ ਅਜ਼ੀਮ ਸ਼ਖਸ਼ੀਅਤ ਨਾਲ ਬੈਠਣ ਦਾ ਹੌਸਲਾ ਕਰਦੇ ਹਨ।ਜਦ ਕਿ ਸਿੱਖ ਅਤੇ ਪੰਜਾਬੀ ਸਭਿਆਚਾਰ ‘ਚ ਵੱਡੇ ਦੇ ਬਰਾਬਰ ਬੈਠਣ ਨੂੰ ਬੁਰਾ ਮਨਾਇਆ ਜਾਦਾ ਹੈ।ਕੁਝ ਲੋਕਾਂ ਦੇ ਮੁੰਹੋਂ ਸੁਣਨ ਨੂੰ ਮਿਲਿਆ ਕਿ ਇਨ੍ਹਾਂ ਨੇ ਧਾਰਮਿਕ ਸਮਾਗਮ ਨੂੰ ਛਪਾਰ ਦੇ ਮੇਲੇ ਵਰਗਾ ਬਣ ਦਿੱਤਾ ਹੈ।ਪਰ ਹੇਠਲੀ ਕਤਾਰ ਦੇ ਆਗੂਆਂ ਵਲੋਂ ਗੁਰੁ ਸਾਹਿਬ ਜੀ ਵੱਲ ਪਿੱਠ ਕਰਕੇ ਬੈਠਣ ਅਤੇ ਅਜ਼ੀਮ ਸ਼ਖਸ਼ੀਅਤ ਦੇ ਬਰਾਬਰ ਬੈਠਣ ਵਾਲੇ ਕੀ ਦਰਸਾਉਣਾ ਚਾਹੁਦੇ ਨੇ ਇਸ ਸਬੰਧੀ ਜਦੋਂ ਇਕ ਅਕਾਲੀ ਆਗੂ ਨੂੰ ਪੁਛਿਆ ਤਾਂ ਉਸ ਨੇ ਅਪਣੀ ਸੋਚ-ਸਮਝ ਦਾ ਪ੍ਰਗਟਾਵਾ ਕਬੋਲਾਂ ਨਾਲ ਕੀਤਾ।