Photos
Daily News Updates from Punjab
Ads

ਛੱਤੀ ਸਿੰਘਪੁਰਾ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਲਸ਼ਕਰ ਦਾ ਹੱਥ – ਤੋਇਬਾ

 

ਜੰਮੂ ਕਸ਼ਮੀਰ ਦੇ ਪਿੰਡ ਛੱਤੀ ਸਿੰਘਪੁਰਾ ਵਿੱਚ 2000 ਵਿੱਚ ਹੋਏ  ਸਮੂਹਿਕ ਸਿੱਖ ਕਤਲੇਆਮ ਦੇ ਪਿੱਛੇ ਅਤਿਵਾਦੀ  ਧੜੇ  ਲਸ਼ਕਰ-ਏ- ਤੋਇਬਾ  ਦਾ ਹੱਥ ਹੈ। ਮੁੰਬਈ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ  ਅਬੂ ਜਿੰਦਾਲ ਨੇ ਇਸਦਾ ਖੁਲਾਸਾ  ਕੀਤਾ ਹੈ ।
ਸੂਤਰਾਂ ਦੇ ਮੁਤਾਬਿਕ , ਜਿੰਦਾਲ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਲਸ਼ਕਰ ਨਾਲ ਜੁੜੇ ਮੁੱਜਮਿਲ ਭੱਟ ਨੇ ਸਿੱਖਾਂ  ਦੇ  ਇਸ ਕਤਲੇਆਮ ਨੂੰ    ਅੰਜ਼ਾਮ ਦੇਣ ਲਈ ਅਹਿਮ ਭੂਮਿਕਾ ਨਿਭਾਈ ਸੀ । ਜਿੰਦਾਲ ਦਾ ਕਹਿਣਾ ਸੀ ਕਿ ਆਪਣੇ  ਸਹਿਯੋਗੀਆਂ ਸਮੇਤ ਭੱਟ  ਛੱਤੀ ਸਿੰਘਪੁਰਾ ਪਹੁੰਚਿਆ  ।  ਉਸਦੇ ਸਾਥੀਆਂ ਨੇ ਸਿੱਖਾਂ ਨੂੰ ਘਰਾਂ ਵਿੱਚੋਂ ਘੜੀ ਸਕੇ  ਬਾਹਰ ਕੱਢਿਆ ਅਤੇ  ਲੋਕਾਂ ਨੂੰ ਗੁਰਦੁਆਰੇ ਦੇ ਕੋਲ  ਇਕੱਠੇ ਹੋਣ ਲਈ ਕਿਹਾ ।
ਇਸ  ਮਗਰੋਂ ਲਸ਼ਕਰ ਦੇ  ਅਤਿਵਾਦੀਆਂ ਨੇ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

25 ਮਾਰਚ 2000 ਵਿੱਚ  ਛੱਤੀ ਸਿੰਘਪੁਰਾ ਵਿੱਚ 35 ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ । ਕਾਤਲ  ਮਿਲਟਰੀ ਦੀ  ਵਰਦੀ ਵਿੱਚ ਆਏ ਸਨ ।
ਧਾਰਮਿਕ  ਭਾਵਨਾਵਾਂ ਅਤੇ ਤਣਾਅ ਭੜਕਾਉਣ  ਦੇ ਲਈ ਕਤਲੇਆਮ ਦਿੱਤਾ ਗਿਆ । 26 ਮਾਰਚ ਨੂੰ ਅਮਰੀਕਾ  ਅਮਰੀਕਾ ਦੇ ਰਾਸ਼ਟਰਪਤੀ  ਬਿਲ ਕਲਿੰਟਨ ਭਾਰਤ ਆਉਣ ਵਾਲੇ ਸਨ ।
ਇਸ ਕਤਲੇਆਮ ਨਾਲ ਭਾਰਤੀ ਫੌਜ ਦ ੇਅਕਸ ਨੂੰ ਕਾਫੀ ਧੱਕਾ ਲੱਗਿਆ ਸੀ ।

Share

Post Metadata

Date
July 8th, 2012

Author
Editor

Category

Tags



Comments are closed.