Photos
Daily News Updates from Punjab
Ads

1928 ਦੀ ਮਰਸੀਡੀਜ਼ ਵਿਕੀ 30 ਲੱਖ ਪੌਂਡ ਚ

Share

ਲੰਡਨ  ਸਤੰਬਰ (PMI News):- ਬ੍ਰਿਟੇਨ ‘ਚ ਇਕ ਘਰ ਦੇ ਗੈਰਾਜ ‘ਚ 60 ਸਾਲ ਤੋਂ ਜ਼ੰਗ ਖਾ ਰਹੀ 1928 ਮਾਡਲ ਦੀ ਮਰਸੀਡੀਜ਼ ਨੂੰ ਇਥੇ ਲੱਗਭਗ 30 ਲੱਖ ਪੌਂਡ ਵਿਚ ਨਿਲਾਮ ਕੀਤਾ ਗਿਆ। ਆਪਣੀ ਪੀੜ੍ਹੀ ਦੀ ਸੁਪਰ ਕਾਰ ਐੱਸ. ਟਾਈਪ ਮਰਸੀਡੀਜ਼ ਬੈਂਜ਼ ਆਰਾਮ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ‘ਚ ਸਮਰੱਥ ਹੈ ਅਤੇ 1952 ਤੋਂ ਬੇਕਾਰ ਖੜ੍ਹੀ ਇਹ ਗੱਡੀ ਅੱਜ ਵੀ ਦਰੁੱਸਤ ਹਾਲਤ ‘ਚ ਹੈ, ਜਿਸ ਨੂੰ ਆਸਾਨੀ ਨਾਲ ਡਰਾਈਵ ਕੀਤਾ ਜਾ ਸਕਦਾ ਹੈ। 1928 ‘ਚ ਜਦੋਂ ਇਸ ਮਾਡਲ ਨੂੰ ਲਾਂਚ ਕੀਤਾ ਗਿਆ ਸੀ ਤਾਂ ਇਹ ਦੁਨੀਆ ਦੇ ਸਭ ਤੋਂ ਤੇਜ਼ ਚੱਲਣ ਵਾਲੇ ਵਾਹਨਾਂ ‘ਚ ਸ਼ਾਮਿਲ ਸੀ। ਸੁਸੈਕਸ ‘ਚ ਬੋਨਹੈਮਸ ਦੇ ਗੁੱਡਵੁੱਡ ਰਿਵਾਵਾਈਲ ਸੇਲ ‘ਚ ਇਸ ਕਾਰ ਨੂੰ ਹਾਸਿਲ ਕਰਨ ਲਈ ਬੋਲੀ ਲਗਾਉਣ ਵਾਲਿਆਂ ਦੀ ਭੀੜ ਲੱਗ ਗਈ।

Share

Post Metadata

Date
September 20th, 2012

Author
Editor

Category

Tags



Comments are closed.