Archive for the ‘Featured’
ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਅੰਮ੍ਰਿਤਧਾਰੀ ਹੋਏ ਲੋਕ ਸਿੱਖੀ ਦਾ ਕੀ ਭਲਾ ਕਰਨਗੇ?
ਜਗਸੀਰ ਸਿੰਘ ਸੰਧੂ, ਬਰਨਾਲਾ 98764-16009 ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਮਹਿਜ ਹੀ ਕੁਝ ਦਿਨ ਬਾਕੀ ਹਨ, ਤਾਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਹਿੱਸਾ ਲੈਣ ਵਾਲੇ ਵੋਟਰਾਂ ਬਾਰੇ ਭੰਬਲਭੂਸਾ ਅਜੇ ਵੀ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੋਟਰ ਬਣਾਉਣ ਸਬੰਧੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ [...]
ਅੰਨਾ ਦੀ ਜਾਨ ਨਾਲ ਖੇਡ ਰਹੀ ਹੈ ਬੇਦੀ ਐਂਡ ਕੰਪਨੀ
ਕਿਰਨ ਬੇਦੀ ਅਤੇ ਉਸਦੇ ਸਾਥੀਆਂ ਦਾ ਸਰਕਾਰ ਨਾਲ ਨਿੱਜੀ ਵਿਵਾਦ ਹੈ ਜਿਸਦੇ ਚੱਲਦੇ ਸੀ ਉਹ ਅੰਨਾ ਹਜ਼ਾਰੇ ਦੀ ਜਾਨ ਨਾਲ ਖੇਡ ਰਹੇ ਹਨ ਇਹ ਸਤਰਾਂ ‘ਸਾਮਣਾ’ ਅਖਬਾਰ ਦੀ ਸੰਪਾਦਕੀ ਵਿੱਚ ਸਿ਼ਵਸੈਨਾ ਸੁਪਰੀਮੋ ਬਾਲ ਠਾਕਰੇ ਨੇ ਲਿਖੀਆਂ ਹਨ । ਠਾਕਰੇ ਨੇ ਲਿਖਿਆ ਹੈ ਕਿ ਕਿਰਨ ਬੇਦੀ ਲੰਬੇ ਸਮੇਂ ਤੋਂ ਪੁਲੀਸ ਵਿਭਾਗ ਸੀ , ਲੇਕਿਨ ਕਿਸੇ ਸਰਕਾਰ [...]
ਕੀ ਬ੍ਰਿਟੇਨ ਦੇ ਦੰਗਿਆਂ ਪਿੱਛੇ ਸਮਾਰਟ ਫੋਨ?
ਲੰਡਨ, ਅਗਸਤ (ਭਾਸ਼ਾ)- ਇਕ ਪਾਸੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅਤੇ ਹੋਰ ਲੋਕ ਸੰਕਟ ਦੌਰਾਨ ਸੋਸ਼ਲ ਮੀਡੀਆ ‘ਤੇ ਰੋਕ ਦੀ ਗੱਲ ਕਰਦੇ ਰਹੇ ਹੋਣ ਪਰ ਉਦਯੋਗ ਦੇ ਅੰਕੜਿਆਂ ਅਨੁਸਾਰ ਬ੍ਰਿਟੇਨ ਹੁਣ ਅਜਿਹਾ ਦੇਸ਼ ਬਣ ਗਿਆ ਹੈ, ਜਿਥੋਂ ਦੇ ਲੋਕ ਆਈਫੋਨ, ਬਲੈਕਬੇਰੀ ਅਤੇ ਐਂਡ੍ਰਾਇਡ ਆਦਿ ਦੇ ਦੀਵਾਨੇ ਹੁੰਦੇ ਜਾ ਰਹੇ ਹਨ। ਦੰਗਿਆਂ ਦੇ ਸਿਲਸਿਲੇ ਵਿਚ ਗ੍ਰਿਫਤਾਰ ਲੋਕਾਂ [...]
ਬਾਦਲ ਨੇ ਬਾਜਵਾ ਨੂੰ ਜ਼ਹਿਰ ਰੂਪੀ ਗੁੜ ਖੁਆਇਐ, ਉਨ੍ਹਾਂ ਦੀ ਸਿਆਸੀ ਮੌਤ ਤੈਅ
ਹੁਸ਼ਿਆਰਪੁਰ, ਅਗਸਤ (ਘੁੰਮਣ, ਗੁਰਪ੍ਰੀਤ ਬੈਂਸ)-ਅੱਜ ਇੱਥੇ ਸਥਾਨਕ ਬੱਤਰਾ ਪੈਲੇਸ ਵਿਖੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸਰਗਰਮ ਮੈਂਬਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ. ਸਰਦਾਰਾ ਸਿੰਘ ਜੌਹਲ ਉੱਘੇ ਅਰਥ-ਸ਼ਾਸਤਰੀ ਤੇ ਸਾਬਕਾ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਬੀਤੇ ਦਿਨ ਪੀਪਲਜ਼ ਪਾਰਟੀ ਆਫ ਪੰਜਾਬ ਛੱਡ ਕੇ ਅਕਾਲੀ ਦਲ (ਬ) ਵਿਚ ਸ਼ਾਮਿਲ ਹੋਏ ਸਾਬਕਾ ਰਾਜ ਸਭਾ ਮੈਂਬਰ [...]
ਪ੍ਰਸਿੱਧ ਅਦਾਕਾਰ ਸ਼ੰਮੀ ਕਪੂਰ ਨਹੀਂ ਰਹੇ
ਮੁੰਬਈ : ਬਾਲੀਵੁੱਡ ਦੇ ਸਿਰਮੌਰ ਅਦਾਕਾਰ ਸ਼ੰਮੀ ਕਪੂਰ ਨਹੀਂ ਰਹੇ । 79 ਵਰ੍ਹਿਆਂ ਦੇ ਕਪੂਰ ਬਰੀਚ ਕੈਂਡੀ ਹਸਪਤਾਲ , ਮੁੰਬਈ ਵਿੱਚ ਬੀਤੀ ਰਾਤ ਭਰਤੀ ਕੀਤੇ ਗਏ ਸਨ ਜਿੱਥੇ ਅੱਜ ਉਹਨਾਂ ਨੇ ਸਵੇਰੇ 5:15 ਵਜੇ ਆਖਰੀ ਸਾਹ ਲਿਆ । ਉਹਨਾ ਦੀ ਸਿਹਤ ਬੀਤੇ ਹਫਤੇ ਤੋਂ ਗੰਭੀਰ ਬਣੀ ਹੋਈ ਸੀ ਅਤੇ ਕੁਝ ਦਿਨਾਂ ਤੋਂ ਵੈਂਟੀਲੇਟਰ ਉਪਰ [...]
ਛੁਟਕਾਰਾ, ਸ਼ਰਾਬ ਅਤੇ ਮੈਂ
-ਗੁਰਮੇਲ ਸਿੰਘ ਸਰਾ 2005 ਵਿਚ ਮੇਰੀ ਬਦਲੀ ਹੋ ਗਈ ਲੇਹ ਦੀ। ਅਕਾਸ਼ਵਾਣੀ ਵਿੱਚ ਬਤੌਰ ਖ਼ਬਰਾਂ ਦੇ ਮੁਖੀ। ਕਾਲਾ ਪਾਣੀ ਤਾਂ ਮੈਂ ਦੇਖਿਆ ਨਹੀਂ ਪਰ “ਚਿੱਟਾ ਲੇਹ” ਕੀ ਆਖੇ! ਤਾਪਮਾਨ ਮੇਰੇ ਹੁੰਦਿਆਂ ਮਨਫੀ 40 ਡਿਗਰੀ ਤੱਕ ਗਿਰਿਆ। ਜੱਟ ਨੂੰ ਜਾਨ ਦਾ ਫਿਕਰ ਪੈ ਗਿਆ। ਜੰਮੂ-ਕਸ਼ਮੀਰ ਦੀ ਮਸ਼ਹੂਰ ਵਿਸਕੀ ਹੈ ਥਰੀ ਹਾਰਸਜ਼। ਮਿਰਜ਼ਾ ਤਿੰਨ ਘੋੜਿਆਂ ਵਾਲੀ [...]
ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ‘ਸੰਗਤ ਟੀਵੀ ‘ ਦੀ ਕਵਰੇਜ਼ ਦੀ ਸਿਫ਼ਤ ਕੀਤੀ
ਬ੍ਰਿਟੇਨ ਵਿੱਚ ਹੋਏ ਦੰਗਿਆਂ ਦੀ ਟੀਵੀ ਕਵਰੇਜ਼ ਉਪਰ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਬਰਮਿੰਘਮ ਦੇ ਪੰਜਾਬੀ ਚੈਨਲ ਸੰਗਤ ਟੀ ਵੀ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਚੈਨਲ ਉਪਰ ਜਿਸ ਨਾਲ ਇਹ ਘਟਨਾ ਨੂੰ ਪੇਸ਼ ਕੀਤਾ ਉਹ ਇੱਕ ਮੀਡੀਆ ਕੰਪਨੀ ਲਈ ਸਮਾਜਿਕ ਜਿੰਮੇਵਾਰੀ ਮਿਸਾਲ ਹੈ। ਸਿਰਫ਼ ਇੱਕ ਸਾਲ ਪਹਿਲਾਂ ਸ਼ੁਰੂ ਹੋਏ ਸੰਗਤ ਟੀਵੀ [...]
ਮਨਪ੍ਰੀਤ ਦੇ ਹਿਮਾਇਤੀ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
ਫਰੀਦਕੋਟ : ਪਹਿਲਾਂ ਅਕਾਲੀ ਅਤੇ ਹੁਣ ਪੀਪਲਜ਼ ਪਾਰਟੀ ਨਾਲ ਜੁੜੇ ਸਾਬਕਾ ਵਿਧਾਇਕ ਅਤੇ ਗਰੀਨ ਟਰਾਂਸਪੋਰਟ ਕੰਪਨੀ ਦੇ ਮਾਲਕ ਕੁਸ਼ਲਦੀਪ ਸਿੰਘ ਢਿੱਲੋਂ, ਉਸ ਦੀ ਮਾਤਾ ਜਗਦੀਸ਼ ਕੌਰ ਢਿੱਲੋਂ ਅਤੇ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਦੇ ਇੱਥੋਂ ਦੀ ਇੱਕ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਇਨਫੋਰਸਮੈਂਟ ਅਫ਼ਸਰ ਟੀਐੱਲ ਢੰਡ ਨੇ 22 ਨਵੰਬਰ 2006 ਨੂੰ ਅਦਾਲਤ ਵਿੱਚ [...]
ਘੁਣਤਰਾਂ : ਬਾਦਲ ਸਾਬ ਨੇ ਤਾਂ ਟਿਕਟਾਂ ਦੇ ਕੇ ਘੋਨਿਆਂ ਮੋਨਿਆਂ ਦੇ ਵੀ ਗਾਤਰੇ ਪਵਾ’ਤੇ ਨੇ
‘‘ਓ ਬਾਬਾ ਜੀ! ਆਹ ਤਾਂ ਕਮਾਲ ਈ ਹੋ ’ਗੀ, ਘੀਚਰ ਕਾ ਸਾਰਾ ਟੱਬਰ ਈ ਗਾਤਰੇ ਪਾਈ ਫਿਰਦੈ, ਕਹਿੰਦੇ ਨੇ ਪਰਸੋਂ ਰਾਤ ਨੂੰ ਈ ਅੰਮ੍ਰਿਤ ਛਕ ਕੇ ਆਏ’’ ਬਿੱਕਰ ਦੇ ਚਿਹਰੇ ਤੋਂ ਹੈਰਾਨੀ ਸਾਫ਼ ਝਲਕ ਰਹੀ ਸੀ। ‘‘ਕਿਉਂ ਅਮਲੀਆ! ਜੇ ਘੀਚਰ ਕੇ ਟੱਬਰ ਨੇ ਅੰਮ੍ਰਿਤ ਛਕ ਲਿਐ ਤਾਂ ਤੈਨੂੰ ਕੀ ਸੂਲ ਹੋਣ ਲੱਗ ਪਿਐ?’’ ਮਾਸਟਰ [...]
ਘੁਣਤਰਾਂ : ਬਾਦਲ ਗੁਰੂਘਰਾਂ ਨੂੰ ਸਾਧਾਂ ਦੇ ਹਵਾਲੇ ਕਰੀ ਜਾਂਦੈ ਤੇ ਪੰਥ ਉਹਦੇ ਮਗਰ ਜੈਕਾਰੇ ਛੱਡੀ ਜਾਂਦੈ
‘‘ਬਾਬਾ ਜੀ! ਤੁਸੀਂ ਰੋਜ਼ ਈ ਕਹਿੰਦੇ ਰਹਿੰਦੇ ਓ, ਬਈ ਏਦੂੰ ਤਾਂ ਅੰਗਰੇਜ਼ਾਂ ਵਾਲਾ ਰਾਜ ਚੰਗਾ ਸੀ, ਲਓ ਹੁਣ ਅੰਗਰੇਜਾਂ ਵਾਲਾ ਈ ਰਾਜ ਲਿਆ’ਤਾ ਆਪਣੇ ਬਾਦਲ ਸਾਬ ਨੇ’’ ਸ਼ਿੰਦੇ ਦੀ ਗੱਲ ਸੁਣਕੇ ਸੱਥ ’ਚ ਬੈਠੇ ਸਾਰੇ ਜਣੇ ਹੈਰਾਨੀ ਨਾਲ ਉਸਦੇ ਚਿਹਰੇ ਵੱਲ ਤੱਕਣ ਲੱਗੇ ਫੇਰ ਕੁਝ ਸੋਚਣ ਤੋਂ ਬਾਅਦ ਬਿੱਕਰ ਨੇ ਸ਼ਿੰਦੇ ਨੂੰ ਸਵਾਲ ਕੀਤਾ [...]
